ਲਾਮ-ਲਤਾਫਤ ਬੇ ਰੰਗ ਦਏ

ਲਾਮ-ਲਤਾਫਤ ਬੇ ਰੰਗ ਦਏ,

ਵੇਖ ਅੱਗ ਨਿਗਾਹ ਦੇ ਰੰਗ ਕੀਤਾ

ਬੇਰੰਗ ਦੇ ਮੂੰਹ ਘੁੰਡ ਥੀਆ,

ਏਸ ਰੰਗ ਤੋਂ ਬੁਰਕਾ ਅੰਗ ਕੀਤਾ

ਜਿਵੇਂ ਆਤਿਸ਼ਰੰਗੀ ਨੂੰ ਘੁੰਡ ਥੀਆ,

ਮੈਂਡੀ ਦੀਦ ਕੁਨੋਂ ਘੁੰਡ ਸੰਗ ਕੀਤਾ

ਦੇਹੀਂ ਥੀਆ ਥੀਂ ਸਾਰੀ ਰੱਤੀਆਂ,

ਦਰਬਾਰੋਂ ਜਿਨ੍ਹਾਂ ਸੰਗ ਕੀਤਾ

ਥਾ ਥਾ ਥੱਕੀਆਂ ਥਾਂ ਥੀਂ ਜੇ,

ਰੰਗ ਅਰਜ਼ ਨੂੰ ਤੰਗ ਕੀਤਾ

ਥੱਕੀਆਂ ਠਾਠੀਂ ਤਾਂ ਮੂਸਾ ਤੇ ਫ਼ਿਰਊਨ,

ਉੱਥੇ ਵਤ ਜੰਗ ਕੀਤਾ

ਉਸ ਜ਼ੁਲਫਾਂ ਵਲ ਵਲ ਵਾਲੀ ਉੱਤੇ,

ਨਾਗ ਸਿਪਾਹ ਦਾ ਰੰਗ ਕੀਤਾ

ਅਸਾਂ ਸੋਹਣੇ ਦੇ ਗੰਜ ਤੋਂ ਕੂਤ ਹਮੇਸ਼ਾ,

ਸੰਜ ਸਬਾ ਜੈਂਦਾ ਡੰਗ ਕੀਤਾ

ਵੇਖ ਸਬਜ਼ੀ ਖਤ ਦੀ ਰੱਤ ਰੋਵਾਂ,

ਏਨ੍ਹਾਂ ਨੈਣਾਂ ਲਾਲ ਉਸ ਤੰਗ ਕੀਤਾ

ਹੈਦਰ ਲਾਲ ਲਬਾਂ ਵਾਲੇ ਮੈਨੂੰ,

ਨਾਲ ਸ਼ਰਾਬ ਦੇ ਰੰਗ ਕੀਤਾ ।੨੮।

📝 ਸੋਧ ਲਈ ਭੇਜੋ