ਲਾਮ-ਲਾਯੂਹਤਾਜ ਜਿਨ੍ਹਾਂ ਨੂੰ

ਲਾਮ-ਲਾਯੂਹਤਾਜ ਜਿਨ੍ਹਾਂ ਨੂੰ ਹੋਇਆ,

ਫ਼ਿਕਰ ਤਿਨ੍ਹਾਂ ਨੂੰ ਸਾਰਾ ਹੂ

ਨਜ਼ਰ ਜਿਨ੍ਹਾਂ ਦੀ ਕੀਮੀਯਾ ਹੋਵੇ,

ਉਹ ਕਿਉਂ ਮਾਰਨ ਪਾਰਾ ਹੂ

ਦੋਸਤ ਜਿਨ੍ਹਾਂ ਦਾ ਹਾਜ਼ਿਰ ਹੋਵੇ,

ਦੁਸ਼ਮਣ ਲੈਣ ਨਾ ਵਾਰਾ ਹੂ

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਮਿਲਿਆ ਨਬੀ ਸਹਾਰਾ ਹੂ

(ਲਾਯੂਹਤਾਜ=ਬੇਮੁਹਤਾਜੀ,ਸਬਰ,

ਵਾਰਾ=ਮੌਕਾ)

📝 ਸੋਧ ਲਈ ਭੇਜੋ