ਲਾਮ-ਲਿਖ ਦੇ ਮੁੱਲਾਂ ਥੱਕੀਆਂ ਮੈਂ

ਲਾਮ-ਲਿਖ ਦੇ ਮੁੱਲਾਂ ਥੱਕੀਆਂ ਮੈਂ

ਵੱਤ ਨਿੱਤ ਨਿੱਤ ਕਾਂਗਾਂ ਲੰਘਾਵਣੀ ਆਂ

ਕਾਗਾਂ ਦੇ ਗਲ ਬੰਨ੍ਹ ਬੰਨ੍ਹ ਥੱਕੀ,

ਕਬੂਤਰ ਨਿੱਤ ਉਡਾਵਣੀ ਆਂ

ਪਰਬਤ ਤੋਂ ਭੀ ਸਖਤ ਜ਼ਾਲਿਮ,

ਮੈਂ ਮੂਲ ਜਵਾਬ ਪਾਵਣੀ ਆਂ

ਅੱਖੀਂ ਸਾਵਣ ਲਾਇਆ ਬਿਜਲੀ ਖਿਉਂਦੀ,

ਬਨ ਕੋਇਲ ਕੁਰਲਾਵਣੀ ਆਂ

ਹੁਣ ਭੜਕ ਲੱਗੀ ਰਾਂਝਣ ਮੈਨੂੰ,

ਬਿਜਲੀ ਹੋ ਉਡਾਵਣੀ ਆਂ

ਭੜਕ ਭੜਕ ਮਰਵੈਨੀਆਂ ਹੈਦਰ,

ਸ਼ਾਹ-ਰਗ ਜੇ ਭੜਕਾਵਣੀ ਆਂ ।੨੩।

📝 ਸੋਧ ਲਈ ਭੇਜੋ