ਲਾਮ-ਲਿਖਾਂ ਨਾਲ ਖੂਨ ਜਿਗਰ ਦੇ

ਲਾਮ-ਲਿਖਾਂ ਨਾਲ ਖੂਨ ਜਿਗਰ ਦੇ,

ਤੈਂ ਵਲ ਚਿੱਠੇ ਚਿੱਠੀਆਂ ਵੇ

ਲਗਾ ਬੈਠੀ ਰਾਹ ਉਨ੍ਹਾਂ ਦਾ,

ਸਬਜ਼ ਕਬੂਤਰ ਲੁੱਠਿਆਂ ਦੇ

ਰਤ ਵੱਸਣ ਅਖੀਂ ਬਹਿੰਦੇ ਨਾਲੇ,

ਮੈਂ ਜੇਹੇ ਇਸ਼ਕ ਦੇ ਕੁੱਠਿਆਂ ਦੇ

ਹੈਦਰ ਛਾਲੇ ਪੈਰੀਂ ਲਿਸ਼ਕਣ,

ਰਾਹ ਪ੍ਰੇਮ ਦੇ ਢੱਠਿਆਂ ਦੇ ।੨੩।

📝 ਸੋਧ ਲਈ ਭੇਜੋ