ਲਾਮ-ਲੋਹਾ ਹੋਵੇਂ ਪਿਆ

ਲਾਮ-ਲੋਹਾ ਹੋਵੇਂ ਪਿਆ ਕਟੀਵੇਂ,

ਤਾਂ ਤਲਵਾਰ ਸਦੀਵੇਂ ਹੂ

ਕੰਘੀ ਵਾਂਗੂੰ ਪਿਆ ਚਰੀਵੇਂ,

ਜ਼ੁਲਫ ਮਹਿਬੂਬ ਭਰੀਵੇਂ ਹੂ

ਮਹਿੰਦੀ ਵਾਂਗੂੰ ਪਿਆ ਘੁਟੀਵੇਂ,

ਤਲੀ ਮਹਿਬੂਬ ਰੰਗੀਵੇਂ ਹੂ

ਵਾਂਗ ਕਪਾਹ ਪਿਆ ਪਿੰਜੀਵੇਂ,

ਤਾਂ ਦਸਤਾਰ ਸਦੀਵੇਂ ਹੂ

ਆਸ਼ਿਕ ਸਾਦਿਕ ਹੋਵੇਂ ਬਾਹੂ,

ਤਾਂ ਰਸ ਪ੍ਰੇਮ ਦਾ ਪੀਵੇਂ ਹੂ

 

📝 ਸੋਧ ਲਈ ਭੇਜੋ