ਲਾਮ-ਲੋਕ ਕਬਰ ਦਾ

ਲਾਮ-ਲੋਕ ਕਬਰ ਦਾ ਕਰਸਨ ਚਾਰਾ,

ਲਹਿਦ ਬਣਾਵਨ ਡੇਰਾ ਹੂ

ਚੁਟਕੀ ਭਰ ਮਿੱਟੀ ਦੀ ਪਾਸਣ,

ਕਰਸਨ ਢੇਰ ਉਚੇਰਾ ਹੂ

ਦੇ ਦਰੂਦ ਘਰਾਂ ਨੂੰ ਵੰਜਣ,

ਕੂਕਣ ਸ਼ੇਰਾ ਸ਼ੇਰਾ ਹੂ

ਵਿਚ ਦਰਗਾਹ ਅਮਲਾਂ ਬਾਝੋਂ,

ਬਾਹੂ ਹੋਗ ਨਬੇੜਾ ਹੂ

(ਚਾਰਾ=ਤਿਆਰੀ, ਲਹਿਦ=ਕਬਰ,

ਦਰੂਦ=ਮੌਤ ਵੇਲੇ ਦਾ ਕਲਮਾ)

📝 ਸੋਧ ਲਈ ਭੇਜੋ