ਲਾਮ-ਲੋਕ ਨਸੀਹਤਾਂ ਦੇ ਥੱਕੇ

ਲਾਮ-ਲੋਕ ਨਸੀਹਤਾਂ ਦੇ ਥੱਕੇ

ਸੋਹਣੇ ਯਾਰ ਤੋਂ ਮੁੱਖ ਮੋੜਸਾਂ ਮੈਂ

ਤੋੜੇ ਮੋੜੇ ਫੋੜੇ ਕੱਢ ਛੱਡਣ,

ਜਾਨੀ ਯਾਰ ਪਿੱਛੇ ਘਰ ਛੋੜਸਾਂ ਮੈਂ

ਮੈਂ ਤਾਂ ਬੇਲੇ ਵੈਸਾਂ ਹਰਦਮ ਮਾਹੀ ਵਾਲੇ,

ਮਤੇ ਵੈਂਦਿਆਂ ਨੂੰ ਖੂਹੇ ਬੋੜਸਾਂ ਮੈਂ

ਅਲੀ ਹੈਦਰ ਨੇ ਅੱਖੀਆਂ ਲਾਈਆਂ

ਕੀਤੇ ਕੌਲ ਨੂੰ ਮੂਲ ਨਾ ਤੋੜਸਾਂ ਮੈਂ ।੨੮।

📝 ਸੋਧ ਲਈ ਭੇਜੋ