ਲਾਮ-ਲੁਕ ਲੁਕ ਵਾਂਗੂੰ ਦੂਤੀਆਂ ਵੇਖਣ

ਲਾਮ-ਲੁਕ ਲੁਕ ਵਾਂਗੂੰ ਦੂਤੀਆਂ ਵੇਖਣ,

ਕੁੜੀਆਂ ਇਹ ਅਦਾ ਵਲੇ

ਹੱਸ ਹੱਸ ਵਾਂਗੂੰ ਹਸਦੀਆਂ ਮੈਨੂੰ,

ਗਲ ਨਾ ਬਾਂਹ ਵਲਾ ਵਲੇ

ਕੜਾ ਅਸਾਡੜਾ ਤੋੜ ਢੋਲਣ,

ਨੇਵਰ ਛਣਕਾ ਵਲੇ

ਆਪ ਬੀੜਾ ਖੜਕਾਉ ਵੇ ਹੈਦਰ,

ਲੋਕਾਂ ਕੁਨੋਂ ਛੁਪਾ ਵਲੇ ।੨੮।

📝 ਸੋਧ ਲਈ ਭੇਜੋ