ਲਾਰੈਂਸ ਬਾਗ਼ 'ਚ ਇੱਕ ਸ਼ਾਮੀਂ

ਚੰਨ ਦੀ ਆਪਣੀ ਬੇਪਰਵਾਹੀ 

ਸੂਰਜ ਆਪਣੇ ਕੰਮੀਂ 

ਜੀਵਨ ਜੋਗਾ ਦਿਨ ਨਹੀਂ ਦਿਸਦਾ 

ਰਾਤ ਕੁਲਹਿਣੀ ਲੰਮੀਂ 

ਰੂਹ ਦੀ ਭਟਕਣ ਮੋੜ ਘੇੜ ਕੇ 

ਸੁੱਟੇ ਵਿੱਚ ਪਤਾਲਾਂ 

ਅੱਖ ਦੀ ਸੱਖਣੀ ਝੋਲੀ ਦੇ ਵਿਚ 

ਜੰਮ ਗਈਆਂ ਤਰਕਾਲਾਂ

📝 ਸੋਧ ਲਈ ਭੇਜੋ