ਲੱਭਾ ਕੋਈ ਤੋੜ ਨਾ

ਬੱਬਰ ਵਿਧਾਵਾ ਸਿੰਘ ਦਾ, 

ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥

ਨਾਮ ਉੱਚਾ ਮਾਂ ਦੇ ਬਰਖੁਰਦਾਰ ਦਾ॥

ਜਿਹੜਾ ਸਿਰਾਂ ਨਾ ਬਿਆਨੇ ਰਿਹਾ ਤਾਰ ਦਾ॥

ਖੁਰਾ ਲੱਭਿਆ ਕਦੇ ਨੀ ਜੀਹਦੀ ਠਾਹਰ ਦਾ॥

ਉਹਦੀ ਵੱਖਰੀ ਹੈ ਗੱਲ।

ਜੀਹਦੇ ਬਾਂਹਾਂ ਵਿੱਚ ਬੱਲ।

ਲਾਇਆ ਕੱਚਾ ਕਦੇ ਸੂਰਮੇ ਨੇ ਜੋੜ ਨਾ॥

ਬੱਬਰ ਵਿਧਾਵਾ ਸਿੰਘ ਦਾ, 

ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥

ਜੀਹਦੇ ਸਿਰ ਤੇ ਦੁਮਾਲਾ ਗੋਲ ਫੱਬਦਾ॥

ਜੋ ਚੱਤੋ ਪਹਿਰ ਕਰੇ ਸਿਮਰਨ ਰੱਬ ਦਾ॥

ਝੋਲੀ ਚੱਕਾਂ ਕੋਲੋ ਕਦੇ ਨਈ ਸੀ ਦੱਬਦਾ॥

ਜਦੋ ਤੁਰਦਾ ਜਵਾਨ।

ਡੋਲੇ ਧਰਤੀ ਦੀ ਜਾਨ।

ਪੱਬਾਂ ਥੱਲੇ ਆਇਆ ਬੱਚਦਾ ਕੋਈ ਰੋੜ ਨਾ॥

ਬੱਬਰ ਵਿਧਾਵਾ ਸਿੰਘ ਦਾ, 

ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥

ਜੀਹਦੀ ਅੱਖ ਦਾ ਨਿਸ਼ਾਨਾ ਪਾੜੇ ਛਾਤੀਆਂ॥

ਬਹੁਤ ਸੋਧੀਆਂ ਸੂਰੇ ਨੇ ਕਮਜਾਤੀਆਂ॥

ਕਾਲ ਡਰਦਾ ਜੀਹਦੇ ਤੋਂ ਮਾਰੇ ਝਾਤੀਆਂ॥

ਜਿਹੜੀ ਆਖੀ ਗੱਲ ਭਾਈ।

ਉਹੀ ਕਰਕੇ ਵਿਖਾਈ।

ਕਦੇ ਸੂਰਮੇ ਨੇ ਮਾਰੀ ਕੋਈ ਚੌੜ ਨਾ॥

ਬੱਬਰ ਵਿਧਾਵਾ ਸਿੰਘ ਦਾ, 

ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥

ਕਹਿੰਦੇ ਜਿਗਰਾ ਪਹਾੜ ਜਿੱਡਾ ਸ਼ੇਰ ਦਾ॥

ਡਾਂਗ ਕੌਮ ਦੇ ਗਦਾਰਾਂ ਨੂੰ ਰਿਹਾ ਫੇਰਦਾ॥

(ਰਿਹਾ) ਵੱਡੇ ਖੱਬੀ ਖਾਨ ਬੇਰਾਂ ਵਾਗੂੰ ਕੇਰਦਾ॥

ਬੁੱਝ ਲੈਦਾ ਸੀ ਉਹ ਬਾਤ।

ਹੋਣੀ ਵੇਖ ਕਮਜਾਤ।

ਉਹਨੇ ਸਿੱਖਿਆ ਕਦੇ ਵੀ ਨਈਉਂ ਦੌੜਨਾ॥

ਬੱਬਰ ਵਿਧਾਵਾ ਸਿੰਘ ਦਾ, 

ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥

ਥੰਮ੍ਹ ਹਿੱਲਦੇ ਜਾ ਕਰਦਾ ਸਟੰਟ ਸੀ॥

ਬੜੇ ਸੋਧੇ ਸਰਕਾਰੀ ਉਹਨੇ ਜੰਟ ਸੀ॥

ਪੁਲੀਸ ਸੂਰਮੇ ਦਾ ਜਾਣਦੀ ਕਰੰਟ ਸੀ॥

ਨਿਸ਼ਾਨ ਖੇੜਦਾ ਅਨੰਦ।

“ਸੱਤਾ” ਲਿਖੇ ਡੋਲੀ ਛੰਦ।

ਉੰਝ ਏਥੇ ਕੋਈ ਲਿਖਾਰੀਆਂ ਦੀ ਥੋੜ੍ਹ ਨਾ॥

ਬੱਬਰ ਵਿਧਾਵਾ ਸਿੰਘ ਦਾ, 

ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥

📝 ਸੋਧ ਲਈ ਭੇਜੋ