ਲੜਾਂਗੀ  

ਆਪਣੇ ਆਪ ਲਈ  

ਖੜ੍ਹਾਂਗੀ  

ਮੇਰਾ ਮਜ਼ਹਬ  

ਮੇਰੀ ਤਾਲੀਮ  

ਮੇਰਾ ਹੱਕ ਹੈ  

ਆਪਣੇ ਹੱਕ ਲਈ  

ਲੜਾਂਗੀ  

ਨਹੀਂ ਡਰਾਂਗੀ

ਕਿਸੇ ਤੋਂ ਨਹੀਂ ਡਰਾਂਗੀ

ਮੋਮ ਦੀ ਗੁੱਡੀ ਨਹੀਂ  

ਜੋ ਪਿਘਲ ਜਾਵਾਂਗੀ  

ਹੱਡ ਮਾਸ ਦੀ ਬਣੀ ਹਾਂ  

ਸੰਭਲ ਜਾਵਾਂਗੀ  

ਹਾਲਾਤ ਕਿੰਨੇ ਵੀ ਹੋ ਜਾਣ ਖ਼ਿਲਾਫ਼  

ਝੁਕਾਂਗੀ ਨਹੀਂ  

ਗ਼ਲਤ ਗੱਲ ਦੇ ਸਾਹਮਣੇ  

ਸਿਰ ਉੱਚਾ ਕਰ  

ਆਪਣੇ ਆਪ ਲਈ  

ਮਜ਼ਹਬ ਤੇ ਤਾਲੀਮ ਲਈ  

ਵਿਅਕਤੀਗਤ ਆਜ਼ਾਦੀ ਲਈ  

ਚੱਟਾਨ ਬਣਕੇ ਖੜ੍ਹਾਂਗੀ

📝 ਸੋਧ ਲਈ ਭੇਜੋ