ਦੌਲਤਾਂ ਤੇ ਸ਼ੌਹਰਤਾਂ ਲਈ, ਦਿਨ ਰਾਤ ਗਵਾ ਲਏ,
ਆਪਣੇ ਲਈ ਵੀ ਦੋ ਕੁ ਪਲ, ਤਾਂ ਬਚੇ ਰਹਿਣ ਦੇ ।
ਕਲਯੁਗੀ ਜ਼ਮਾਨੇ ਨੇ ਹੈ, ਹਰ ਚੀਜ਼ ਝੁਠਲਾ ਦਿੱਤੀ,
ਪਰ ਪਿਆਰ ਦੇ ਕੁੱਝ ਹਰਫ਼, ਤਾਂ ਸੱਚੇ ਰਹਿਣ ਦੇ।
ਮੰਨਦਾ ਹਾਂ ਕਿ ਤੂੰ ਨਹੀਂ ਮੰਨਦਾ, ਕਿਸੇ ਮੜ੍ਹੀ ਮਸਾਣ ਨੂੰ ,
ਰੋਸ਼ਨੀ ਦੇ ਲਈ ਫੇਰ ਵੀ ਚਿਰਾਗ ਮੱਚੇ ਰਹਿਣ ਦੇ।
ਖ਼ੌਰੇ ਕਿੰਨੇ ਭੌਰਿਆਂ ਨੂੰ ਸ਼ਾਂਤ ਅਜੇ ਇਹ ਕਰਨਗੇ,
ਦੋਸਤਾ ਇਹ ਫੁੱਲ ਡਾਲੀ ਤੇ ਜੱਚੇ ਰਹਿਣ ਦੇ।
ਲੱਖ ਜ਼ਮਾਨਾ ਬਦਲਦਾ, ਬਦਲਦੀ ਹਰ ਰੀਤ ਹੈ,
ਪਰ ਵਿਰਸੇ ਦੇ ਅੰਸ਼ ਖੂਨ ਵਿੱਚ ਰਚੇ ਰਹਿਣ ਦੇ।
"ਮੰਡੇਰ" ਕੁੱਝ ਲਫ਼ਜ ਬੱਸ ਅਣਕਹੇ ਹੀ ਚੰਗੇ ਹੁੰਦੇ ਨੇ,
ਹੋਠਾਂ ਤੇ ਨਾ ਆਉਣ, ਦਿਲ ਵਿੱਚ ਪਚੇ ਰਹਿਣ ਦੇ॥