ਲਗਾ ਨੇਹੁ ਰਹਿਆ ਹੁਣ

ਲਗਾ ਨੇਹੁ ਰਹਿਆ ਹੁਣ ਮੈਂ ਥੀਂ,

ਸੁਰਮਾ ਮਉਲੀ ਮਹਿੰਦੀ ।੧।ਰਹਾਉ।

ਸਈਆਂ ਦੇਖ ਦਿਵਾਨੀ ਆਖਣ,

ਕੋਲ ਕਾਈ ਬਹਿੰਦੀ ।੧।

ਲਖ ਬਦੀਆਂ ਤੇ ਸਉ ਤਾਨੇ,

ਸੁਣ ਸੁਣ ਸਿਰ ਤੇ ਸਹਿੰਦੀ ।੨।

ਸ਼ਾਹ ਮੁਰਾਦ ਨੇਹੁ ਆਪੇ ਲਾਇਆ,

ਕੀਤਾ ਅਪਨਾ ਲਹਿੰਦੀ ।੩।

📝 ਸੋਧ ਲਈ ਭੇਜੋ