ਲੱਗੀ ਤੇਰੀ ਲਗਨ ਹੈ ਅੱਲਾ!

ਹਰ ਦਮ ਵਿੱਚੋਂ ਨਿਕਲੇ ਅੱਲਾ!

ਚਾਰੇ ਕੂੰਟਾਂ ਫ਼ੋਲ ਕੇ ਥੱਕਾਂ,

ਤੇਰਾ ਡੇਰਾ ਦਿਲ ਵਿੱਚ ਦੱਸਣ!

ਤੈਨੂੰ ਤੱਕਣ ਲਈ ਸਾਹਾਂ ਚੱਲਦੇ, 

ਨਜ਼ਰਾਂ ਤੇਰੇ ਲਈ ਰਾਹਾਂ ਮੱਲਣ। 

ਝੱਲਿਆਂ ਵਾਂਗਰ ਲੱਭਦੀ ਤੈਨੂੰ ,

ਲੋਕੀਂ ਮੈਨੂੰ ਵੇਖ ਕੇ ,ਹੱਸਣ!

ਮੇਰੀ ਰੂਹ ਵਿੱਚ ਕਰ ਲੈ ਵਾਸਾ, 

ਲੋਕ ਨਾ ਮੈਨੂੰਮਿਹਣੇ ਕੱਸਣ!

📝 ਸੋਧ ਲਈ ਭੇਜੋ