ਲਗਦੀਆਂ ਏਥੇ ਅੱਗਾਂ, ਲਹਿੰਦੀਆਂ ਸਿਰੋਂ ਪੱਗਾਂ,
ਮੱਲਿਆ ਏ ਪਿੱੜ ਠੱਗਾਂ, ਪਿਆ ਘਮਸਾਣ ਹੈ
ਉਲਝਿਆ ਤੰਦ ਤਾਣਾ, ਖੋਖਲਾ ਹੈ ਤਾਣਾ ਬਾਣਾ,
ਦੁਖੀ ਫਿਰੇ ਸਾਰਾ ਲਾਣਾ, ਕਿੱਥੇ ਭਗਵਾਨ ਹੈ?
ਦੁੱਖ ਤੇ ਗਰੀਬੀ ਸਾਰੀ, ਫਿਕਰਾਂ ਦੀ ਪੰਡ ਭਾਰੀ,
ਚੁੱਕੀ ਫਿਰੇ ਹਾਰੀ ਸਾਰੀ, ਕਿਸਦਾ ਧਿਆਨ ਹੈ?
ਜੋ ਵੀ ਹੁੰਦਾ ਹੋਈ ਜਾਵੇ, ਪਾਪੀ ਰਾਜਾ ਸੋਈ ਜਾਵੇ,
ਚੋਰ ਠੱਗ ਲੁੱਟੀ ਜਾਵੇ, ਖੁਸ਼ ਬੇਈਮਾਨ ਹੈ
ਦਗ਼ੇ ਨਾਲ ਲੈਂਦੇ ਰਾਜ, ਸੱਤਾ ਵਾਲਾ ਕੰਮ ਕਾਜ ,
ਖੱਲ੍ਹਦਾ ਨਾ ਭੈੜਾ ਰਾਜ਼ , ਕੁਰਸੀ ਈਮਾਨ ਹੈ
ਘਪਲੇ ਜੋ ਵੱਡੇ ਛੋਟੇ, ਮਜ਼ਲੂਮਾਂ ਉੱਤੇ ਥੋਪੇ,
ਭੋਰਾ ਵੀ ਨਾ ਸ਼ਮੀ ਡਰੇ, ਕਰੇ ਪੁਣਛਾਣ ਹੈ