ਲੱਗਣ ਕੁਟੰਬ ਦੀਆਂ ਲੀਕਾਂ

ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ।

ਦੇ ਦੇ ਰੋਸੀ ਉਚੀਆਂ ਡੀਕਾਂ।

ਇਹ ਕੁਟੰਬ ਦੁਖਾਂ ਦਾ ਘਰ, ਨਿਕਲ ਭੱਜ ਨਾ ਫਾਥਾ ਮਰ।

ਸਾਧਾਂ ਵਾਲਾ ਹੋਕਾ ਸੁਨ, ਜਾਨ ਨਾਲ ਦੇਹੀ ਨੂੰ ਘੁਨ।

ਮੁਕਟ ਬੰਨ੍ਹਾਏ ਸੰਧੂਰਿਓਂ ਹੋਇ ਬੈਠਾ ਰਾਉ,

ਨਸ ਦੇਹ ਦੇ ਮਾਰਿਆਂ ਜੇਕਰ ਲਗੀ ਦਾਉ।

ਵਧਾਈ ਗ੍ਰਿਹਸਤ ਦੀ ਜਿਨ੍ਹਾਂ ਖੁਸ਼ ਹੋਈ ਝਾਲੀ।

ਭੌਂਕ ਮੋਏ ਓਹ ਸੁਥਰਿਆ ਜਿਉਂ ਕੁੱਤਾ ਵਿਚ ਡਾਲੀ।

📝 ਸੋਧ ਲਈ ਭੇਜੋ