ਪੋਹ ਦੇ ਮਹੀਨੇ ਦੇ ਕੇ ਗਰਮ ਰਜ਼ਾਈਆਂ ਸਾਨੂੰ
ਆਪ ਝੱਲੀ ਕੰਢਿਆਂ ਦੀ ਮਾਰ॥
ਸਾਡੇ ਲਈ ਅਨੰਦਪੁਰੀ ਛੱਡ ਦਿੱਤੀ ਗੁਰੂ ਮੇਰੇ
ਮਹਿਲ ਦਿੱਤੇ ਸਿੱਖੀ ਦੇ ਉਸਾਰ॥
ਲੱਥਣਾਂ ਕਰਜ਼ ਨਈਓ ਸਾਥੋ ਜਿੰਦ ਵਾਰਕੇ ਵੀ
ਸੋਚ ਜ਼ਰਾਂ ਉੱਚੀ ਜਿਹੀ ਦੌੜਾਈ…
ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…
ਟਰੈਕਟਰਾਂ ਦੀ ਬੇਸ ਉੱਚੀ ਛੱਡਕੇ ਤੇ ਵੀਰ ਮੇਰੇ
ਆਉਦੇ ਨੇ ਤਿਆਗ ਕੇ ਝਮੇਲਾ॥
ਪੋਂਹ ਦੇ ਇਸ ਹਫ਼ਤੇ ਨੂੰ ਰਲਮਿਲ ਸਾਰਿਆਂ ਨੇ
ਰੱਖ ਤਾ ਬਣਾ ਕੇ ਬਾਬਾ ਮੇਲਾ॥
ਗਰਮ ਜਲੇਬੀਆਂ ਤੇ ਗਰਮ ਪਕੌੜੇ ਖਾ ਕੇ
ਜਾਂਵਦੀ ਸ਼ਹੀਦੀ ਨਈ ਮਨਾਈ…
ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…
ਸਰਦ ਹਵਾਂਵਾਂ ਸੀਨਾਂ ਲੰਘਦੀਆਂ ਚੀਰਕੇ ਸੀ
ਪੋਂਹ ਦਾ ਮਹੀਨਾਂ ਬਾਲ ਛੋਟੇ॥
ਦਿਲ ਉੱਤੇ ਹੱਥ ਰੱਖ ਕਰਕੇ ਮਹਿਸੂਸ ਦੇਖੀਂ
ਤੋਰੇ ਕਿਵੇਂ ਜਿਗ਼ਰ ਦੇ ਟੋਟੇ॥
ਅਸੀਂ ਨਿੱਘ ਮਾਣਦੇ ਹਾਂ ਹੀਟਰਾਂ ਦੇ ਵਿੱਚ ਬਹਿਕੇ
ਉਹ ਸੀ ਬੁਰਜ਼ ਠੰਡਾ ਭਾਈ…
ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…
ਕਈ ਵੀਰ ਤਾਜ਼ੀਆਂ ਹਜ਼ਾਮਤਾਂ ਕਰਾ ਕੇ ਜਾਦੇ
ਭੈਣਾਂ ਵੀ ਬਣਾਉਣ ਭਰਵੱਟੇ॥
ਸਾਰਾ ਪਰਿਵਾਰ ਉਹਨੇ ਸਿੱਖੀ ਉੱਤੋ ਵਾਰ ਦਿੱਤਾ
ਏਨਾਂ ਸਿੱਖੀ ਰੋਲ ਦਿੱਤੀ ਘੱਟੇ॥
ਪੋਂਹ ਦਾ ਮਹੀਨਾਂ ਸਾਰਾ ਵਿੰਨ੍ਹਿਆ ਸ਼ਹੀਦੀਆਂ 'ਚ
ਤੁਸੀ ਜਾਵੋ ਪੋਂਹ 'ਚ ਪੈਗ ਲਾਈ…
ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…
ਝੱਲਕੇ ਤਸੀਹੇ ਅਤੇ ਨੀਹਾਂ ਵਿੱਚ ਖੜਕੇ ਤੇ
ਜਿੰਨਾਂ ਬਾਤ ਸਿੱਖੀ ਦੀ ਸਹੇੜੀ॥
ਜੇ ਬੁੱਲਟ ਪਟਾਕੇ ਸਾਡਾ ਮਾਰੇ ਸਰਹੰਦ ਆ ਕੇ
ਏਤੋਂ ਵੱਡੀ ਲਾਹਨਤ ਫੇ ਕਿਹੜੀ॥
ਸ਼ੋਰ ਸ਼ਰਾਬਾ ਵਾਧੂ ਸ਼ੋਭਦਾ ਨਹੀ ਉੱਥੇ ਜਾ ਕੇ
ਜਿੱਥੇ ਕੰਧਾਂ ਦਿੰਦੀਆਂ ਦੁਹਾਈ…
ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…
ਚੱਲਦੇ ਸ਼ਹੀਦੀ ਦਿਨ ਕਿੰਨੇ ਹਾਂ ਸਿਆਣੇ ਅਸੀ
ਘਰਾਂ ਵਿੱਚ ਵੱਜਦੇ ਨੇ ਡੀ.ਜੇ॥
ਬਣਾ ਤਾ ਮਜ਼ਾਕ ਅਸੀਂ ਕਰਿਓ ਧਿਆਨ ਜ਼ਰਾ
ਲੰਗਰਾਂ 'ਚ ਚੱਲਦੇ ਨੇ ਪੀ.ਜੇ॥
"ਫਰੀਦਸਰਾਈਆ" ਬੜਾ ਵੱਡਾ ਹੈ ਦੁਖਾਂਤ ਏਹੇ
ਸੱਚੀ ਗੱਲ "ਸੱਤਿਆ" ਸੁਣਾਈ…
ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…