ਲਾਲ ਗੁਰੂ ਗੋਬਿੰਦ ਦੇ

ਠਾਠਾ ਮਾਰੇ ਸਰਸਾ ਦਾ ਪਾਣੀ, ਪਿਆ ਪਰਿਵਾਰ ਵਿਛੋੜਾ,

ਕਿਉਂ ਤੂੰ ਗੰਗੂਆ ਦਗਾ ਕਮਾਇਆ, ਕਿਸ ਗੱਲ ਦਾ ਸੀ ਤੋੜਾ,

ਸੂਬੇ ਤੀਕ ਜਾ ਖਬਰ ਪੁਚਾਈ, ਨਾ ਲਾਇਆ ਤੂੰ ਬਿੰਦ ਵੇ....

ਨੀਂਹਾ ਵਿੱਚ ਖਲੋ ਗਏ, ਲਾਲ ਗੁਰੂ ਗੋਬਿੰਦ ਦੇ।

ਠੰਢੇ ਬੁਰਜ਼ ਦੀਆ ਠੰਢੀਆ ਕੰਧਾ, ਧੁਰ ਅੰਦਰ ਤੱਕ ਠਾਰਦੀਆਂ,

ਦਾਦੀ ਮਾਂ ਦੀ ਗੋਦੀ ਦਾ ਨਿੱਘ, ਦੋ ਨਿੱਕੀਆ ਜ਼ਿੰਦਾ ਮਾਣਦੀਆਂ,

ਮੋਤੀ ਮਹਿਰਾ ਦੁੱਧ ਪਿਆਉਂਦਾ, ਹੋ ਬੇਪਰਵਾਹ ਜ਼ਿੰਦ ਦੇ....

ਨਵਾਬ ਕੋਟਲਾ ਵਿੱਚ ਕਚਹਿਰੀ, ਹਾ ਦਾ ਨਾਹਰਾ ਮਾਰੇ,

ਰਹੇ ਜੁਲਮ ਕਮਾਉਦੇ ਪਾਪੀ, ਯੋਧੇ ਪਰ ਨਾ ਹਾਰੇ,

ਜਿਊਂਦੇ ਜੀਅ ਇਹਨਾਂ ਈਨ ਨਾ ਮੰਨਣੀ, ਇਹ ਪੋਤੇ ਚਾਦਰ ਹਿੰਦ ਦੇ.......

ਅੰਬਰ ਬਰਸੇ, ਬਿਜਲੀ ਲਿਸ਼ਕੇ, ਪਿਆ ਸੋਚੀ ਆਲਮ ਸਾਰਾ,

ਰੱਬੀ ਰੂਹਾ ਰੱਬ ਨਾਲ ਮਿਲੀਆਂ, ਤੇਰਾ ਰੰਗ ਨਿਆਰਾ,

ਟੋਡਰ ਮੱਲ ਨੇ ਜਗਾ ਖਰੀਦੀ, 'ਸੱਤੇ' ਵਿੱਚ ਸਰਹਿੰਦ ਦੇ....

📝 ਸੋਧ ਲਈ ਭੇਜੋ