ਲਾਲ ਕਿਆ ਭਰਵਾਸਾ

ਪਿਆਰੇ ਲਾਲ ਕਿਆ ਭਰਵਾਸਾ ਦਮ ਦਾ ।ਰਹਾਉ।

ਉਡਿਆ ਭੌਰ ਥੀਆ ਪਰਦੇਸੀ

ਅੱਗੇ ਰਾਹ ਅਗੰਮ ਦਾ

ਕੂੜੀ ਦੁਨੀਆਂ ਕੂੜ ਪਸਾਰਾ

ਜਿਉਂ ਮੋਤੀ ਸ਼ਬਨਮ ਦਾ ।1।

ਜਿਨ੍ਹਾਂ ਮੇਰਾ ਸਹੁ ਰੀਝਾਇਆ

ਤਿਨ੍ਹਾਂ ਨਹੀਂ ਭਉ ਜੰਮ ਦਾ

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਛੱਡ ਸਰੀਰ ਭਸਮ ਦਾ ।2।

📝 ਸੋਧ ਲਈ ਭੇਜੋ