ਲਾਲੀ ਮਿਰੇ ਚਿਹਰੇ ਤੇ

ਲਾਲੀ ਮਿਰੇ ਚਿਹਰੇ ਤੇ ਚੜ੍ਹੀ ਹੁੰਦੀ । 

ਤਲਵਾਰ ਤੁਸੀਂ ਜਦ ਭੀ ਫੜੀ ਹੁੰਦੀ

ਇਕਰਾਰ, ਜਿਵੇਂ ਕੋਈ ਲੜੀ ਹੁੰਦੀ । 

ਇਕਰਾਰ, ਜਿਵੇਂ ਕੰਧ ਖੜੀ ਹੁੰਦੀ । 

ਲਗਦੈ ਕਿ ਤੁਸੀਂ ਆਉਗੇ ਮੈਨੂੰ ਮਾਰਨ 

ਅਜ ਪੀੜ ਮਿਰੇ ਦਿਲ ਬੜੀ ਹੁੰਦੀ ਏ।

ਤੂੰ ਜਦ ਵੀ ਮਿਰੇ ਨਾਲ ਲੜਾਈ ਕਰਦੈਂ 

ਤਕਦੀਰ ਮਿਰੇ ਨਾਲ ਲੜੀ ਹੁੰਦੀ

ਦੀਦਾਰ ਤਿਰਾ ਜਿਹੜੀ ਘੜੀ ਹੋ ਜਾਂਦੈ 

ਉਹੀ ਤੇ ਕ਼ਿਆਮਤ ਦੀ ਘੜੀ ਹੁੰਦੀ

ਮਕ਼ਤਲ ਨੂੰ ਵੀ ਠੇਕਾ ਹੀ ਸਮਝਿਆ ਜਾਂਦੈ 

ਜਦ ਕਾਂਗ ਮੁਹੱਬਤ ਦੀ ਚੜ੍ਹੀ ਹੁੰਦੀ । 

ਮਕ਼ਤੂਲ ਇਧੇ ਨਾਲ ਅਮਰ ਹੋ ਜਾਂਦੈ 

ਤੇਗ਼ ਆਪਦੀ ਜਾਦੂ ਦੀ ਛੜੀ ਹੁੰਦੀ । 

ਬੀਮਾਰ ਤਿਰਾ ਇੰਵ ਉਡੀਕਾਂ ਕਰਦੈ 

ਅਖੀਆਂ ‘ਚ ਜਿਵੇਂ ਜਾਨ ਅੜੀ ਹੁੰਦੀ

ਹਰ ਗਲ 'ਚ ਦਵੈਤੀ ਨੂੰ ਉਹ ਅੱਗੇ ਕਰਦੈ 

‘ਹਮਦਰਦ' ਮਿਰੇ ਨਾਲ ਬੜੀ ਹੁੰਦੀ ਏ।

📝 ਸੋਧ ਲਈ ਭੇਜੋ