ਲਾਮ-ਲਾਮ ਲਾਹੋ ਗ਼ੈਰੀ

ਲਾਮ-ਲਾਮ ਲਾਹੋ ਗ਼ੈਰੀ ਧੰਦੇ,

ਹਿੱਕ ਪਲ ਮੂਲ ਨਾ ਰਹਿੰਦੇ ਹੂ

ਇਸ਼ਕ ਨੇ ਪੁਟੇ ਰੁੱਖ ਜੜ੍ਹਾਂ ਥੀਂ,

ਹਿੱਕ ਦਮ ਹੌਲ ਨਾ ਸਹਿੰਦੇ ਹੂ

ਜੇਹੜੇ ਪੱਥਰ ਵਾਂਗ ਪਹਾੜਾਂ,

ਲੂਣ ਵਾਂਗ ਗਲ ਵਹਿੰਦੇ ਹੂ

ਜੇ ਇਸ਼ਕ ਸੁਖਾਲਾ ਹੁੰਦਾ ਬਾਹੂ,

ਸਭ ਆਸ਼ਿਕ ਬਣ ਬਹਿੰਦੇ ਹੂ

(ਹੌਲ=ਡਰ)

📝 ਸੋਧ ਲਈ ਭੇਜੋ