ਲਾਮ-ਲਿਖਣ ਸਿਖਿਓਂ ਲਿਖ

ਲਾਮ-ਲਿਖਣ ਸਿਖਿਓਂ ਲਿਖ ਨਾ ਜਾਤਾ,

ਕਾਗਜ਼ ਕੀਤੋਈ ਜ਼ਾਇਆ ਹੂ

ਕਤ ਕਲਮ ਨੂੰ ਮਾਰ ਨਾ ਜਾਣੇਂ,

ਕਾਤਿਬ ਨਾਮ ਧਰਾਇਆ ਹੂ

ਸਭ ਅਸਲਾਹ ਤੇਰੀ ਹੋਸੀ ਖੋਟੀ,

ਜਾਂ ਕਾਤਿਬ ਹੱਥ ਆਇਆ ਹੂ

ਸਹੀ ਸਲਾਹ ਤਿਨ੍ਹਾਂ ਦੀ ਬਾਹੂ,

ਜਿਨ੍ਹਾਂ ਅਲਿਫ਼ ਤੇ ਮੀਮ ਪਕਾਇਆ ਹੂ

(ਕਾਤਿਬ=ਖ਼ੁਸਖਤ ਲਿਖਣ ਵਾਲਾ)

📝 ਸੋਧ ਲਈ ਭੇਜੋ