ਕੱਲ੍ਹ ਜਦ ਮੈਂ ਕਵੀਂ ਸਾਂ

ਜੋ ਕੁੱਝ ਮੈਂ ਲਿਖਦਾ ਸਾਂ

ਤੁਸੀਂ ਉਹੀਓ ਪੜ੍ਹਦੇ ਸੀ

ਪਰ ਅੱਜ ਮੈਂ ਇੱਕ ਕਵਿਤਾ ਹਾਂ

ਮੇਰੀਆਂ ਅੱਖਾਂ 'ਚ ਤੱਕੋ

ਪੜ੍ਹੀ ਜਾਵੋ

ਪੜ੍ਹੀ ਜਾਵੋ

ਇਹ ਇਕ ਬਹੁਤ ਲੰਬੀ ਕਵਿਤਾ ਹੈ

📝 ਸੋਧ ਲਈ ਭੇਜੋ