ਲੰਘਦਾ ਵਕਤ ਹੁਣ ਚੰਗਾ ਯਾਰ ਦਾ।
ਉੱਡਿਆ ਬੱਦਲ ਝੂਠਿਆ ਪਿਆਰ ਦਾ।
ਤੇਰੇ ਨਾਲ ਲਾਕੇ ਪੱਲੇ ਦੁੱਖ ਪਾ ਲਏ
ਤੇਰਿਆਂ ਦੁੱਖਾਂ ਨੇ ਭੋਰ ਭੋਰ ਖਾ ਲਏ
ਮੁੱਕ ਗਿਆ ਝੋਰਾ ਰਿਹਾ ਹੱਡ ਖਾਰਦਾ
ਲੰਘਦਾ ਵਕਤ ਹੁਣ ਚੰਗਾ ਯਾਰ ਦਾ
ਸੜਕਾਂ ਤੇ ਰੁਲੇ, ਰਹੇ ਧੂੜ ਫੱਕਦੇ
ਤੇਰਿਆਂ ਰਾਹਾਂ ਨੂੰ, ਨੈਣ ਰਹੇ ਤੱਕਦੇ
ਆ ਗਿਆ ਸਵਾਦ, ਪੱਲੇ ਪਾਈ ਹਾਰ ਦਾ
ਲੰਘਦਾ ਵਕਤ, ਹੁਣ ਚੰਗਾ ਯਾਰ ਦਾ
ਅੱਖਾਂ ਅੱਖਾਂ ਵਿੱਚ, ਰਿਹਾ ਖੇਡ ਖੇਡਦਾ
ਜਦੋਂ ਅੱਖ ਲੜੀ, ਫੇਰ ਬੂਹੇ ਭੇੜਦਾ
ਟੁੱਟ ਗਿਆ ਦਿਲ, ਜੋਰ ਤੇਰੇ ਵਾਰ ਦਾ
ਲੰਘਦਾ ਵਕਤ ਹੁਣ ਚੰਗਾ ਯਾਰ ਦਾ
ਕਰ ਕਰ ਯਾਦ, ਦਿਨ ਰਾਤ ਰੋ ਲਿਆ
ਸੁੱਕ ਗਏ ਹੰਝੂ, ਦਿਲ ਹੌਲ਼ਾ ਹੋ ਗਿਆ
ਜਲ ਉੱਤੇ ਫੁੱਲ ਹੁਣ ਰਹੇ ਤਾਰਦਾ
ਲੰਘਦਾ ਵਕਤ ਹੁਣ ਚੰਗਾ ਯਾਰ ਦਾ
ਲੱਗ ਗਏ ਖੰਭ ਹੁਣ ਫਿਰਾਂ ਉੱਡਦਾ
ਜੁੱਗ ਜੁੱਗ ਜੀਵੇਂ ਰਹੇਂ ਤਾਰੇ ਗੁੱਡਦਾ
ਕਰਦਾ ਕੀ ਸ਼ਮੀ ਜੱਗ ਤਾਨ੍ਹੇ ਮਾਰਦਾ
ਲੰਘਦਾ ਵਕਤ ਹੁਣ ਚੰਗਾ ਯਾਰ ਦਾ