ਪੜ੍ਹ-ਪੜ੍ਹ ਪੱਤਰ ਸਾਡੇ ਸੱਜਣਾ, ਕਰ-ਕਰ ਜਾਵੇ ਨਜ਼ਰਅੰਦਾਜ਼ ਵੇ।
ਪੱਤਰ ਸਾਡੇ ਪੜ੍ਹ ਕੇ ਛੱਡਦਾ , ਛੇਤੀ ਔੜਦਾ ਕਿਉਂ ਨਹੀ ਜਵਾਬ ਵੇ।
ਤੇਰੇ ਨਾਲ ਅਸੀ ਸੁੱਚੇ ਰਿਸਤੇ ਜੋੜੇ ,ਸੱਚਾ ਮਹਿਲ ਬੁਨਣਾ ਖ਼ਾਬ ਵੇ।
ਸਾਡੀ ਰੁੱਖੀ ਕੀ ਚੰਗੀ ਨਾ ਲੱਗੇ,ਗੈਰਾਂ ਦੇ ਲਾਰੇ ਲੱਗਦੇ ਸੰਵਾਦ ਵੇ।
ਜੇ ਚੰਗੇ ਨਹੀ ਲੱਗ ਰਹੇ ਅਸੀ,ਤਾਂ ਨਵੇਂ ਲੱਭ ਲਏ ਹੋਣੇ ਨਵਾਬ ਵੇ।
ਚੱਲ ਛੱਡ ਇਹ ਨਾਟਕ ਸੱਜਣਾ , ਇੱਕ ਪੂਰੀ ਕਰ ਸਾਂ ਮੁਰਾਦ ਵੇ।
ਜੇ ਸਾਡੇ ਨਾਲ ਪ੍ਰੀਤਾਂ ਨਹੀ ਨਭਾਉਣੀਆ,ਤੇਰੀ ਛੇਕੜ ਇਰਾਦ ਵੇ।
ਗੰਦਲੇ ਪਾਣੀ ਦਾ ਤੂੰ ਟੋਭਾ ਹੋਗੇਓ, ਏਵੇਂ ਬਣਦਾ ਰਿਹਾ ਚਨਾਬ ਵੇ।