ਲੜਕੀ ਵੱਲੋਂ ਸਪੱਸ਼ਟੀਕਰਨ

ਜੱਦ ਕੱਦੇ ਤੂੰ ਸਾਡੇ ਦੇਸ਼ ਨੂੰ ਆਵੇ,ਸਾਡੇ ਸਹਿਰ ਨੂੰ ਪਾਵੀ ਫੇਰਾ ਵੇ।

ਚਾਰ-ਚੁਫੇਰੇ ਵੈਰੀ-ਵੈਰੀ ਸੱਜਣਾਂ, ਵਿਚਕਾਰ ਹੈ ਸਾਡਾ ਡੇਰਾ ਵੇ।

ਇਸ਼ਕ ਤੇ ਆਸ਼ਕ ਦੇ ਦੁਸ਼ਮਣ ਏਥੇ,ਪਾਅ ਕਰ ਰੱਖਦੇ ਘੇਰਾ ਵੇ।

ਫਿਰ ਵੀ ਅਸੀ ਪ੍ਰੀਤਾਂ ਨਿਭਾਉਂਦੇ , ਧੰਨ ਹੈ ਉੱਚਾ ਸਾਡਾ ਜੇਰਾ ਵੇ।

ਆਪਾਂ ਦੋਵੇਂ ਸੁੱਚੇ ਸਾਗਰ ਜਾਏ, ਸਾਬਤ ਕਰੂੰ ਕੋਈ ਭਲਾ ਬੇਰਾ ਵੇ।

ਦੇਸ਼ ਇਸ਼ਕ ਦੀ ਬਾਤ ਨਾ ਪਾਵੀ, ਮੁੜ ਲੱਭਣਾ ਨਹੀ ਲੈਰਾ ਵੇ।

ਸੁੱਚੇ ਆਬ ਜਿਹਾ ਮੰਨਿਆ ਤੈਨੂੰ, ਤੇਰੇ ਵਿੱਚ ਸਮਾਉਣਾ ਗੈਰਾ ਵੇ।

ਫਿਰ ਦੁਬਾਰਾ ਮੰਦੇ ਬੋਲ ਨਾ ਬੋਲੀ,ਸੁੱਚੇ ਪਰਬਤ ਲਹਿੰਦੇ ਝੇਰਾ ਵੇ।

📝 ਸੋਧ ਲਈ ਭੇਜੋ