ਲੀਡਰਾਂ ਦੀ ਸੁਣੋ, ਫਿਰੇ ਕਾਰ ਕੂਕਦੀ 

ਕਿਸੇ ਦਾ ਨਾ ਡਰ, ਸਿਰ ਛਾਂ ਬੰਦੂਕ ਦੀ

ਪਿੱਟਦੇ ਗਰੀਬ, ਸੁਣਦੇ ਨਾ ਹੂਕ ਜੀ 

ਜੇਬ੍ਹ ਵਿੱਚ ਚਾਬੀ, ਦੇਸ਼ ਦੇ ਸੰਦੂਕ ਦੀ

ਖੰਭਾਂ ਨਾਲ ਯਾਰੋ , ਬਣ ਗਈ ਡਾਰ ਜੀ 

ਮਾੜੇ ਦੀ ਇੱਜਤ, ਹੋਈ ਤਾਰ ਤਾਰ ਜੀ

ਕਰਜ਼ੇ ਦੀ ਪੰਡ, ਮੁੱਕਦਾ ਨਾ ਭਾਰ ਜੀ 

ਫਿਕਰਾਂ ਨੇ ਖਾ ਲੀ, ਜਿੰਦੜੀ ਮਲੂਕ ਜੀ

ਲਾਰੇ ਲੱਪੇ ਵਾਲੇ, ਰੌਲਾ ਪਾਈ  ਜਾਂਦੇ ਨੇ

ਧੂੜ ਵਿੱਚ ਟੱਟੂ, ਨੂੰ ਭਜਾਈ ਜਾਂਦੇ ਨੇ

ਸੱਚ ਉੱਤੇ ਝੂਠ, ਪੋਚੇ ਪਾਈ ਜਾਂਦੇ ਨੇ । 

ਸੰਘੀ ਨੱਪ ਛੱਡੀ, ਮੋਰਾਂ ਵਾਲੀ ਕੂਕ ਦੀ

ਉੱਠ ਯਾਰ ਸ਼ਮੀ, ਹੁਣ ਤੂੰ ਹੀ ਜਾਗ ਜਾ

ਕਰ ਕੋਈ ਹੀਲਾ, ਮੱਥੇ ਲੱਗੇ ਦਾਗ਼ ਦਾ

ਦੱਸ ਕੋਈ ਕਾਟ, ਡੰਗ ਜਹਿਰੀ ਨਾਗ ਦਾ

ਦੱਸ ਕਿੱਥੇ ਹੋਈ, ਸਾਡੇ ਕੋਂਲੋ ਚੂਕ ਜੀ

📝 ਸੋਧ ਲਈ ਭੇਜੋ