ਲਹਿਰ ਲਹਿਰ ਹੋ ਤੂੰ

ਲਹਿਰ ਲਹਿਰ ਹੋ ਤੂੰ

ਮੈਂ ਦਰਿਆ ਬਣ ਵਹਿਨਾਂ

ਤੂੰ ਹਿੱਕ 'ਤੇ ਵਿਛ ਤਰ

ਮੈਂ ਨਜ਼ਮ ਕੋਈ ਕਹਿਨਾਂ

ਸੁਗੰਧ ਖਿਲਾਰ ਜਿਸਮ 'ਚੋਂ

ਵਹਿਣਾ ਨੂੰ ਖ਼ੂੰਖਾਰ ਕਰੀਏ

ਚੁੱਪ ਜੇਹੇ ਕਿਨਾਰਿਆਂ 'ਚ

ਲਲਕਾਰ ਜੇਹੀ ਭਰੀਏ

ਸ਼ਬਦ ਬੇਸੁਰੇ ਨਾ ਹੋਣ

ਬੋਲ ਸੁਰਾਂ 'ਚ ਖੋਭ

ਛੁਪ ਨਾ ਜਾਵੇ ਹੱਤਿਆਰਾ

ਖੰਜਰ ਹਿੱਕ 'ਚ ਡੋਬ

ਲੱਭ ਕਥਾ ਰਾਗ

ਨਾਨਕ ਬੁੱਧ ਦੀ ਤੋਰ

ਸ਼ਬਦ ਦਰਿਆ ਪਾਣੀ

ਚੰਦ ਪੀਵੀਏ ਵਿਚ ਖੋਰ

📝 ਸੋਧ ਲਈ ਭੇਜੋ