ਲਹਿਜ਼ਿਆਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।
ਨਫ਼ਰਤਾਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।
ਜੁੱਸ਼ਾ ਜੁੱਸਾ ਡੰਗਿਆ ਇਕਲਾਪਿਆਂ ਦੇ ਨਾਗ ਨੇ,
ਦੂਰੀਆਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।
ਹਿੰਮਤਾਂ ਤੇ ਉਦਮਾਂ ਦੀ ਰੀਤ ਸੁਫ਼ਨਾ ਹੋ ਗਈ,
ਆਲਖਾਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।
ਚਿਹਰਿਆਂ ਤੇ ਕਿੰਜ ਖ਼ੁਸ਼ੀਆਂ ਦੀ ਬਹਾਰ ਆਵੇ ਨਜ਼ਰ,
ਹੌਕਿਆਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।
ਇਹ ਵੀ 'ਸਾਕੀ' ਇਕ ਕਰਾਮਤ ਏ ਅਜੋਕੇ ਦੌਰ ਦੀ,
ਹਸਰਤਾਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।