ਲਹਿਰਾਂ ਅਜੇ ਨੇ ਵੇਂਹਦੀਆਂ

ਲਹਿਰਾਂ ਅਜੇ ਨੇ ਵੇਂਹਦੀਆਂ ਤੇਰੇ ਮੂੰਹ ਵੱਲ ਨੂੰ।

ਕੋਈ ਦਬਾ ਸਕਦਾ ਨਹੀਂ ਸਾਗਰ ਦੀ ਛੱਲ ਨੂੰ।

ਜੰਗਲ ਨੂੰ ਨਾਲ ਲੈ ਘਰੇ ਘੇਰਨਗੇ ਇਕ ਦਿਨ,

ਤੂੰ ਜ਼ੁਲਮ ਜਿੰਨ੍ਹਾਂ ਤੇ ਕਰੇ ਪੁੱਛਣਗੇ ਕੱਲ੍ਹ ਨੂੰ।

ਮਹਿਦੂਦ ਹੈ ਝੁਗੀ ਮਿਰੀ ਤਕ ਹੀ ਅਜੇ ਅਗਨ,

ਕਾਂਬਾ ਕਿਉਂ ਹੈ ਛਿੜ ਪਿਆ ਤੇਰੇ ਮਹੱਲ ਨੂੰ।

! ਦਿਲ ਤੂੰ ਹੋਸ਼ਿਆਰ ਰਹਿ ਖ਼ਤਰੇ ਨਹੀਂ ਟਲ਼ੇ,

ਬਘਿਆੜ ਪਹਿਨੀਂ ਫਿਰ ਰਿਹਾ ਲੇਲ਼ੇ ਦੀ ਖੱਲ ਨੂੰ।

ਵਿਹੜੇ 'ਚ ਫਿਰ ਨੇ ਖਿੜ ਪਏ ਸੁਪਨੇ ਬਹਾਰ ਦੇ,

ਕਿਸ ਦੇ ਘਰੋਂ ਆਈ ਹਵਾ ਘਰ ਮੇਰੇ ਵੱਲ ਨੂੰ।

📝 ਸੋਧ ਲਈ ਭੇਜੋ