ਭੇਤ ਲੈ ਲਈ ਇਸ ਜਹਾਨ ਦਾ, ਜੋ ਸੱਚ ਬੋਲਦੇ ਨੇ, 

ਸੱਚ ਨੂੰ ਸੂਲੀ ਹੀ ਲੱਗਦੀ ਏ, ਜੋ ਬੀਤੀਆਂ ਤਮਾਮ ਗੱਲਾਂ ਨੂੰ ਖੋਲਦੇ ਨੇ

ਦੁਸ਼ਮਣ ਬਣਦੇ ਹਜ਼ਾਰਾ ਉਹਨਾਂ ਦੇ, ਜੋ ਹਕੀਕਤਾਂ ਨੂੰ ਫਰੋਲਦੇ ਨੇ,

ਆਖੀਰ ਸੱਚ ਸਾਹਮਣੇ ਜਾਂਦਾ ਹੈ, ਜੋ ਦੁਸ਼ਮਣ ਵਿੱਚ ਦੋਸਤ ਟੋਲਦੇ ਨੇ

ਮੇਰਾ ਇਸ਼ਕ ਹਕੀਕੀ ਇੰਝ ਜਾਪੇ, ਜਿਵੇਂ ਚੇਤ ਦੁਪਹਿਰੇ ਦਰੱਖਤ ਮੋਲਦੇ ਨੇ,

ਰਿਸ਼ਤੇਦਾਰ ਕਰੀਬੀ ਸਭ ਸ਼ਾਇਦ ਮੇਰੀਆਂ ਕਹਾਵਤਾਂ ਨੂੰ, ਚੁਗਲੀ ਕਰ ਰੋਲਦੇ ਨੇ।

ਇਲਜ਼ਾਮ ਨਹੀਓ ਲਾਉਂਦਾ ਮੈ ਕਿਸੇ ਉੱਤੇ, ਮੇਰੇ ਆਪਣੀ ਜਿੰਦਗੀ ਦੇ ਕਰਮ ਝੋਲਦੇ ਨੇ,

ਮੈਨੂੰ ਨਹੀਂਓ ਪਤਾ ਕਿਉਂ ਹੋ ਜਾਂਦਾ ਇਹ ਸਭ, ਮੇਰੇ ਆਸਾ ਦੇ ਅਰਮਾਨ ਡੋਲਦੇ ਨੇ

ਇਹਨਾਂ ਲਿਖਤਾਂ ਵਿੱਚ ਮੇਰੇ ਦਿਲ ਤੇ ਲੱਗੀਆਂ ਬਾਤਾਂ ਦੇ, ਉੱਚੀ-ਉੱਚੀ ਢੋਲ ਗੋਲਦੇ ਨੇ,

ਸੰਤ ਇੱਕ-ਇੱਕ ਬੰਦੇ ਦਾ ਭਲਾ ਕਰਨ ਲਈ, ਤੱਕੜੀ ਲੈ, ਇਨਸਾਫ਼ ਤੋਲਦੇ ਨੇ।

ਚੜਿਆ ਹੈ ਮੈਨੂੰ ਸਰੂਰ ਉਹਨਾਂ ਦਾ, ਜੋ ਸਿਰੇ ਲਾ ਕੇ ਗੱਲ ਨੂੰ, ਰੱਬੀ ਇਸ਼ਕ ਦਾ ਰੰਗ ਘੋਲਦੇ ਨੇ,

ਜਾ ਜਾਕੇ ਪੜ੍ਹ ਲਈ ਮੇਰੀ ਲਿਪੀ ਨੂੰ, ਉਹਨਾਂ ਦੇ ਸੁਭਾਅ ਦੇ ਸਬੂਤ ਸਿਰ ਚੜ੍ਹ ਕੇ ਬੋਲਦੇ ਨੇ।

📝 ਸੋਧ ਲਈ ਭੇਜੋ