ਲਿਖਦੀ ਸੀ ਚੰਨ ਤਾਰੇ ਜੋ ਧਰਤੀ ਨੂੰ ਪੋਚ ਕੇ
ਉਹ ਕੂੰਜ ਖਾ ਲਈ ਸ਼ਿਕਰਿਆਂ ਨੇ ਨੋਚ ਨੋਚ ਕੇ
ਪਾਇਓ ਧਮਾਲ ਜ਼ਿੰਦਗੀ ਦੇ ਵਿਹੜਿਆਂ 'ਚ ਪਰ
ਰਾਹਾਂ 'ਚ ਧਰਿਓ ਪੈਰ ਧੀਓ ਬੋਚ ਬੋਚ ਕੇ
ਮਿਲ ਜਾਣ ਰਸਤਿਆਂ 'ਚ ਕੁਝ ਐਸੇ ਵੀ ਮਿਹਰਬਾਨ
ਅੱਖਾਂ 'ਚੋਂ ਕੱਢ ਲੈਣ ਜੋ ਸੁਪਨੇ ਖਰੋਚ ਕੇ
ਰਾਹਾਂ 'ਚ ਜਾ ਕੇ ਧੂੜ ਹੀ ਰਾਹਾਂ ਦੀ ਹੋ ਗਿਆ
ਘਰ ਤੋਂ ਮੁਸਾਫ਼ਰ ਨਿਕਲਿਆ ਸੀ ਕੀ ਕੀ ਸੋਚ ਕੇ
ਪੁੱਤਰ ਤਾਂ ਤੇਰੇ ਧਰਤੀਏ ਨੀ ਕਰ ਰਹੇ ਕਮਾਲ
ਨਕਸ਼ੇ ਬਣਾ ਰਹੇ ਨੇ ਤੇਰੇ ਨਕਸ਼ ਨੋਚ ਕੇ