ਲਿਖੀ ਲੌਹ ਕਲਮ ਦੀ

ਲਿਖੀ ਲੌਹ ਕਲਮ ਦੀ ਕਾਦਰ,

ਨੀਂ ਮਾਏ, ਮੋੜੁ ਜੇ ਸਕਨੀ ਹੇਂ ਮੋੜ ।ਰਹਾਉ।

ਡੋਲੀ ਪਾਇ ਲੈ ਚੱਲੇ ਖੇੜੇ,

ਨਾ ਮੈਂ ਥੇ ਉਜਰ ਨਾ ਜ਼ੋਰੁ

ਰਾਂਝਣ ਸਾਨੂੰ ਕੁੰਡੀਆਂ ਪਾਈਆਂ,

ਦਿਲ ਵਿਚ ਲੱਗੀਆਂ ਜ਼ੋਰੁ ।1।

ਮੱਛੀ ਵਾਂਗੂੰ ਪਈ ਤੜਫਾਂ,

ਕਾਦਰ ਦੇ ਹਥਿ ਡੋਰ

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਖੇੜਿਆਂ ਦਾ ਕੂੜਾ ਸ਼ੋਰੁ ।2।

📝 ਸੋਧ ਲਈ ਭੇਜੋ