ਲਿਖਿਆ ਲੇਖ ਅਜ਼ਲ ਦਾ ਆਹਾ

ਲਿਖਿਆ ਲੇਖ ਅਜ਼ਲ ਦਾ ਆਹਾ,

ਦਰਦ ਰੰਝੇਟੇ ਵਾਲਾ ਮਾਂ

ਤੈਨੂੰ ਜ਼ਹਰ ਪਿਆਲਾ ਪੀਵਣ,

ਲੋਕਾਂ ਇਸ਼ਕ ਸੁਖਾਲਾ ਮਾਂ

ਇਕਸੇ ਵਾਰੀ ਲਈ ਜਿੱਤ ਬਾਜ਼ੀ,

ਵੇਖ ਬਿਰਹੇਂ ਦਾ ਚਾਲਾ ਮਾਂ

ਹੈਦਰ ਵਲੀਂ ਖੇਡਣ ਕੇਹਾ,

ਹਾਰ ਮੰਨੀ ਕਰ ਮਾਲਾ ਮਾਂ ।੨੬।

📝 ਸੋਧ ਲਈ ਭੇਜੋ