ਲਿਸ਼ਕਦੀ ਕੜਕਦੀ ਧੁੱਪ ਵਿੱਚ
ਤੂੰ ਛਾਂ ਦਾਰ ਬੂਟਾ ਬਣ ਜਾਵੇ
ਵਰ੍ਹਦੇ ਕੜਕਦੇ ਮੀਂਹ ਵਿਚ
ਬਣ ਜਾਂਦਾ ਹੈ ਛਤਰੀ
ਪੋਹ ਦੀਆਂ ਠੰਢੀਆਂ ਰਾਤਾਂ ਵਿੱਚ
ਤੂੰ ਨਿੱਘ ਬਣ ਜਾਵੇ
ਤਪਦੇ ਜੇਠ ਦੇ ਮਹੀਨੇ ਵਿੱਚ
ਤੂੰ ਹਵਾ ਦਾ ਠੰਢਾ ਬੁੱਲਾ ਬਣ ਕੇ ਆਵੇ
ਜਦੋਂ ਹੁੰਦੀ ਹੈ ਗ਼ਮਾਂ ਦੀ ਰਾਤ
ਤੂੰ ਬਣ ਜਾਂਦੇ ਇੱਕ ਚਮਕਦਾ ਤਾਰਾ
ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਵਿਚ
ਤੂੰ ਮਿਸ਼ਰੀ ਦੀ ਮਿਠਾਸ ਬਣ ਜਾਵੇ
ਤੇਰੇ ਹੋਣ ਦਾ ਅਹਿਸਾਸ
ਜਿਊਂਦਾ ਰੱਖਦਾ ਹੈ ਮੈਨੂੰ
ਹਾਲਾਤ ਕਿਹੋ ਜਿਹੇ ਵੀ ਹੋਣ