ਢਾਈ ਸਾਲ
ਲਿਵ-ਇਨ ਰਿਲੇਸ਼ਨਸ਼ਿਪ ਵਿੱਚ
ਰਹਿਣ ਮਗਰੋਂ
ਆਪੋ ਆਪਣੇ ਘਰ ਪਰਤ ਆਏ ਨੇ
ਉਹ ਦੋਵੇਂ
ਮੁੰਡਾ ਸਾਬਤ-ਕਦਮੀਂ
ਤੁਰ ਪਿਆ ਹੈ
ਪੁਰਾਣੇ ਰਾਹ 'ਤੇ
ਨਵੇਂ ਸਾਥੀ ਨਾਲ
ਕੁੜੀ ਤੋਂ ਤੁਰਿਆ ਨਹੀਂ ਜਾ ਰਿਹਾ
‘ਪੈਰ ਭਾਰੀ’ ਨੇ ਉਸਦੇ।
ਉੱਚੀ ਅੱਡੀ ਵਾਲੀ ਜਿਹੜੀ ਸੈਂਡਲ
ਉਹ ਘਰੋਂ ਪਾ ਕੇ ਗਈ ਸੀ
ਫਿਲਹਾਲ
ਉਸ ਦੇ ਕੰਮ ਦੀ ਨਹੀਂ ਰਹੀ।