ਜਦ ਦੀ ਦੁੱਖ ਦੀ ਪਈ ਏ ਖ਼ੈਰ
ਬਹੁੜੇ ਨਾ ਕੋਈ ਮੇਰੇ, ਗ਼ੈਰ
ਮੈਂ ਭਖਦੇ ਅੰਗਿਆਰੀਂ ਖੜ੍ਹਿਆ
ਯਾਰ ਬਚਾਵਣ ਆਪਣੇ ਪੈਰ
ਟੁੱਕਰ ਭਾਲਣ ਘਰੋਂ ਮੈਂ ਟੁਰਿਆ
ਹਾਕਮ ਕਹੇ ਕਰਾਵਾਂ ਸੈਰ??
ਬਹੁੜ ਓਏ ਰੱਬਾ ਬੰਦਿਆਂ ਵਾਂਙੂੰ
ਕਿਹੜਾ ਕੱਢਣ ਲੱਗੈਂ ਵੈਰ ?
ਕੁਝ ਨੇ ਮੋਮਨ ਤੇ ਕੁਝ 'ਕਾਫ਼ਿਰ'
ਬੰਦਾ ਕੋਈ ਨਾ ਤੇਰੇ ਸ਼ਹਿਰ
ਬੈਠ ਗਿਆ ਵਾਂ ਕਾਸਾ ਲੈ ਕੇ
ਇਹਦੇ ਵਿੱਚ ਕੋਈ ਪਾ ਦਿਉ ਜ਼ਹਿਰ ।