ਲੋਕ ਕਹਿੰਦੇ ਕਿ ਮੈਂ ਅਵੱਲੀ ਹਾਂ ।
ਮੌਤ ਆਈ ਹੈ ਗਲੇ ਲਾਵਣ ਨੂੰ ।
ਜ਼ਿੰਦਗੀ ਨਾਮ ਸੱਜਣ ਕਰ ਚੱਲੀ ਹਾਂ ।
ਜ਼ਿੰਦਗੀ ਰਾਸ ਨਾ ਆਈ ਮੈਨੂੰ ।
ਸੱਚੇ ਪਿਆਰ ਦੀ ਨਹੀਂ ਸੀ ਲੋੜ ਤੈਨੂੰ ।
ਮੌਤ ਦੀ ਰਾਹ ਵੱਲ ਮੁੜ ਚੱਲੀ ਹਾਂ ।
ਜ਼ਿੰਦਗੀ ਰਾਹ ਤੇਰੇ ਕਾਫ਼ਲੇ ਵੀ ਮਿਲੇ ।
ਛੱਡ ਗਏ ਅੱਧ ਕਰਨੇ ਨਾ ਗਿਲੇ ।
ਮੌਤ ਦੇ ਰਸਤੇ ਤੇ ਮੈਂ ਇਕੱਲੀ ਹਾਂ ।
ਜੰਗ ਰੱਜ ਕੇ ਲੜੀ ਮੁਕੱਦਰਾਂ ਦੀ ।
ਤੋੜ ਸੁਟਿੱਆ ਦਿਲ ਅਣਭੋਲ ਮੇਰਾ ।
ਮੌਤ ਵੇਲੇ ਮੈਂ ਬਣੀ ਝੱਲੀ ਹਾਂ ।
ਕੌਣ ਕਹਿੰਦਾ ਕਿ ਕਾਤਲ ਮਾਰਦੇ ਨੇ ।
ਸੀ ਸੁਆਦ ਬੜਾ ਇਸ਼ਕ ਦਾ ਹਰ ਮੰਜ਼ਿਰ ।
ਮਿੱਠਾ ਜ਼ਹਿਰ ਮੈਂ ਪੀ ਮਰ ਚੱਲੀ ਹਾਂ ।
ਹੱਸਦੇ ਰਹੇ ਤੇ ਸੀਨੇ ਸ਼ੇਕ ਕਰ ਗਏ ।
ਸ਼ੇਕ ਕੀਤੇ ਵੀ ਉਹਨਾਂ ਸੱਜਣਾ ਨੇ ।
ਜਿੰਨ੍ਹਾਂ ਖ਼ਾਤਰ ਮੈਂ ਦੁਨੀਆਂ ਤੋਂ ਚੱਲੀ ਹਾਂ ।
ਲੋਕ ਕਹਿੰਦੇ ਸਰਬ ਤੂੰ ਅਵੱਲੀ ਏਂ ।
ਜਿਹੜੇ ਮਾਰਦੇ ਰਹੇ ਨਿੱਤ ਠੋਕ੍ਹਰਾਂ ਤੈਨੂੰ ।
ਜ਼ਿੰਦਗੀ ਨਾਮ ਉਨਾਂ ਕਰ ਚੱਲੀ ਏਂ ।