ਲੋਕ ਮਿਲਦੇ ਨੇ ਗੁਲਾਬਾਂ ਵਰਗੇ।
ਅਣਪੜ੍ਹੀਆਂ ਕਿਤਾਬਾਂ ਵਰਗੇ ।
ਜਿਸ 'ਚ ਖਿੜਦੇ ਨੇ ਕਮਲ ਯਾਦਾਂ ਦੇ,
ਤੇਰੇ ਸੁਪਨੇ ਨੇ ਤਲਾਬਾਂ ਵਰਗੇ ।
ਛੇੜਕੇ ਲੰਘ ਨਾ ਇਨ੍ਹਾਂ ਨੂੰ ਹਵਾ,
ਜਿਸਮ ਹੁੰਦੇ ਨੇ ਰਬਾਬਾਂ ਵਰਗੇ।
ਰਾਤ ਗ਼ਮ ਦੀ ਜਦੋਂ ਵੀ ਪੈਂਦੀ ਹੈ,
ਚੰਦ ਚੜ੍ਹਦੇ ਤਿਰੇ ਖ਼ਾਬਾਂ ਵਰਗੇ ।
ਹੀਰ ਸੋਹਣੀ ਦਿਸੇ ਨਾ ਹੋਰ ਕਿਤੇ,
ਸਾਰੇ ਦਰਿਆ ਨਹੀਂ ਚਨਾਬਾਂ ਵਰਗੇ ।