ਮੂਲ ਨਾਲੋਂ ਸੂਦ ਚੰਗਾ, ਚੋਰੀ ਅਮਰੂਦ ਚੰਗਾ

ਚੰਗਾ ਹੁੰਦਾ ਨਾਮ ਕਰਤਾਰ ਦਾ।

ਚੋਰ ਨਾਲੋਂ ਸਾਧ ਚੰਗਾ, ਸਾਧ ਨਾਲੋਂ ਰੱਬ ਚੰਗਾ,

ਰੱਬ ਨਾਲੋਂ ਚੰਗਾ ਕੰਮ, ਉਪਕਾਰ ਦਾ।

ਵਿਹਲਿਓਂ ਵਗਾਰ ਚੰਗੀ, ਅੰਦਰੋਂ ਪੁਕਾਰ ਚੰਗੀ,

ਰੱਖਣਾ ਖਿਆਲ ਚੰਗਾ, ਮਾਣ ਸਤਿਕਾਰ ਦਾ।

ਦੇਸ਼ ਦਾ ਪਿਆਰ ਚੰਗਾ, ਰੱਖਣਾ ਮਿਆਰ ਚੰਗਾ,

ਰੱਖਣਾ ਬਣਾ ਕੇ ਚੰਗਾ, ਨਾਮ ਪਰਿਵਾਰ ਦਾ

ਕਜੀਏ ਤੋਂ ਸੁਲ੍ਹਾ ਚੰਗੀ, ਸੁਲ੍ਹਾ ਨਾਲੋਂ ਸੋਥਾ  ਚੰਗਾ,

ਤੋੜੀਏ ਨਾ ਤੰਦ ਤਾਣਾ ਪਿਆਰ ਦਾ

ਹੱਥੀਂ ਲਾਇਆ ਬੂਟਾ ਚੰਗਾ, ਸਾਉਣ ਵਿੱਚ ਹੂਟਾ ਚੰਗਾ, 

ਝੂਟੇ ਨਾਲ ਬਣੇ ਮੌਸਮ ਬਹਾਰ ਦਾ।

ਕਵਿਤਾ ਦਾ ਮੇਲ ਚੰਗਾ, ਸ਼ਬਦਾਂ ਦਾ ਖੇਲ੍ਹ ਚੰਗਾ,

ਖੇਡ ਚੰਗਾ ਸ਼ਮੀ ਜ਼ਿੰਦਗੀ ਸੰਵਾਰਦਾ

📝 ਸੋਧ ਲਈ ਭੇਜੋ