ਲੋਕਾਂ ਵਾਂਗੂੰ ਉਹ ਵੀ ਮਿਹਣਾ ਮਾਰ ਗਿਆ

ਲੋਕਾਂ ਵਾਂਗੂੰ ਉਹ ਵੀ ਮਿਹਣਾ ਮਾਰ ਗਿਆ

'ਅਜਮਲ' ਅੱਜ ਮੈਂ ਹਾਰ ਗਿਆ ਮੈਂ ਹਾਰ ਗਿਆ

ਪਾ ਕੇ ਆਪਣੇ ਤਨ ਤੇ ਚਾਦਰ ਜ਼ਖ਼ਮਾਂ ਦੀ,

ਇਕ ਦੀਵਾਨਾ ਖ਼ੁਸ਼ੀਆਂ ਦੇ ਦਰਬਾਰ ਗਿਆ

ਮੈਨੂੰ ਕਿਸੇ ਨੇ 'ਵਾਜ਼ ਨਾ ਦਿੱਤੀ ਉਸ ਵੇਲੇ,

ਮੈਂ ਜਦ ਪੀੜਾਂ ਦੇ ਜੰਗਲ ਵਿਚਕਾਰ ਗਿਆ

ਰੱਬਾ ਹੋਰ ਨਾ ਹੋਵੇ ਕੋਈ ਮੇਰੇ ਵਾਂਗ,

ਨਾ ਮੈਂ ਡੁੱਬਿਆ ਨਾ ਦਰਿਆ ਦੇ ਪਾਰ ਗਿਆ

ਖ਼ਵਰੇ ਕਿਹੜੀ ਸ਼ੈ ਵੇ ਪਾਰ ਹਿਆਤੀ ਏ,

ਮੁੜਕੇ ਨਾ ਉਹ ਆਇਆ ਜੋ ਇਕ ਵਾਰ ਗਿਆ

📝 ਸੋਧ ਲਈ ਭੇਜੋ