ਖ਼ੂਨ ਨੂੰ ਲਲਕਾਰ ਦੀ ਬੱਸ ਲੋੜ ਹੈ

ਧੁਖਣ ਨੂੰ ਅੰਗਿਆਰ ਦੀ ਬੱਸ ਲੋੜ ਹੈ

ਹੋਏ ਜੁਆਨ ਅਕਲ ਤੇ ਜਜ਼ਬੇ ਜੁਆਨ,

ਤਲਵਾਰ ਹੱਥ ਤਲਵਾਰ ਦੀ ਬੱਸ ਲੋੜ ਹੈ

ਹੱਕ ਲਈ ਮਰਦੇ ਨੂੰ ਕੱਫ਼ਨ ਨਾ ਦਿਓ,

ਲੋਥ ਨੂੰ 'ਦਸਤਾਰ ਦੀ ਬੱਸ ਲੋੜ ਹੈ

ਲੋੜ ਨਾ ਜੁ ਸਹਿ ਸਕੇ ਫੁੱਲਾਂ ਦੀ ਮਾਰ,

ਰੂਹ 'ਚ ਆਏ ਯਾਰ ਦੀ ਬੱਸ ਲੋੜ ਹੈ

ਪਰਖ ਆਪੇ ਹੀ ਕਿਨਾਰੇ ਕਰਨਗੇ,

ਬੇੜੀ ਨੂੰ ਪਤਵਾਰ ਦੀ ਬੱਸ ਲੋੜ ਹੈ

ਬੜਾ ਪੀਤਾ ਕੰਡਿਆਂ ਫੁੱਲਾਂ ਦਾ ਖ਼ੂਨ,

ਖਾਰ ਨੂੰ ਹੁਣ ਖਾਰ ਦੀ ਬੱਸ ਲੋੜ ਹੈ

📝 ਸੋਧ ਲਈ ਭੇਜੋ