ਲੁਕਾਈਏ ਜਾਗਦੀਏ ਨੀਂ

ਲੁਕਾਈਏ ਜਾਗਦੀਏ ਨੀਂ,

ਝੱਖੜ ਝਾਗਦੀਏ ਨੀਂ,

ਤੂੰ ਭੈੜੀ ਲੱਗੇਂ, ਤੱਤੜੀ,

ਤੂੰ ਮੇਰੇ ਦਿਲ ਤੋਂ ਪਰ੍ਹੇ ਪਰ੍ਹੇ।

ਲੁਕਾਈਏ ਸੁੱਤੀਏ ਨੀਂ,

ਨੀਂਦਰਾਂ ਗੁੱਤੀਏ ਨੀਂ,

ਤੂੰ ਤਾਂ ਭਾਵੇਂ, ਸੋਹਣੀ,

ਤੇਰੇ ਮੂੰਹ ਤੋਂ ਠੰਢਕ ਵਰ੍ਹੇ ਵਰ੍ਹੇ

📝 ਸੋਧ ਲਈ ਭੇਜੋ