ਆ, ਬਹਿਜਾ ਕੋਲ ਪੰਜਾਬੀ ਦੇ
ਸੁਣ ਵਿਛੜੇ ਬੋਲ ਪੰਜਾਬੀ ਦੇ
ਤੇਰੀ ਅੱਖ ਵਿਚ ਚਾਨਣ ਹੋਵੇਗਾ
ਜ਼ਰਾ ਵਰਕੇ ਫੋਲ ਪੰਜਾਬੀ ਦੇ
ਮਿੱਠੜੀ ਏ ਸ਼ਹਿਦ ਤੋਂ ਮਾਂ ਬੋਲੀ
ਵਿਚ ਜ਼ਹਿਰ ਨਾ ਘੋਲ ਪੰਜਾਬੀ ਦੇ
ਹਨ ਵਾਰਿਸ, ਬੁੱਲ੍ਹਾ, ਨਾਨਕ ਜੀ
ਹੀਰੇ ਅਣਮੋਲ ਪੰਜਾਬੀ ਦੇ
ਧਰਤੀ ਤੋਂ ਜਾਨਾਂ ਵਾਰਦਾ ਏ
ਮੈਂ ਸਦਕੇ ਢੋਲ ਪੰਜਾਬੀ ਦੇ
ਅੱਜ ਨਾਲ ਮੁਹੱਬਤਾਂ ‘ਅਰਸ਼ਦ' ਜੀ
ਸਭ ਬੂਹੇ ਖੋਲ੍ਹ ਪੰਜਾਬੀ ਦੇ