ਮਾਂ ਦਾ ਸ਼ੇਰ ਪੁੱਤ ਮਾਰਕੇ

ਕਿਹੜੇ ਪਾਸੇ ਤੁਰ ਪਈਆਂ ਜ਼ਵਾਨੀਆਂ।

ਕਿੜਾਂ ਕੱਡਦੇ ਪਤਾ ਨਹੀ ਖਾਨਦਾਨੀਆਂ।

ਕੋਈ ਪਤਾ ਨੀ" ਕੀ ਨਫ਼ੇ ਅਤੇ ਹਾਨੀਆਂ।

ਘੂਕੀ ਸੌਂ ਰਹੀਆਂ ਖੱਲਾਂ ਸਰਕਾਰੀਆਂ।

ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥

ਇਨਸਾਨੀਅਤ ਮਰ ਗਈ ਸਰੀਰ ਚੋ"

ਬੌ ਆਵੇ ਹੁਣ ਈਰਖਾ ਦੀ ਸ਼ੀਰ ਚੋ"

ਬੇਵਫ਼ਾਈ ਝਾਕੇ ਅੱਖੀਂ ਡੁੱਲੇ ਨੀਰ ਚੋ"

ਸਾਡੀ ਗ਼ੈਰਤ ਨੂੰ ਖਾ ਗਈਆ ਬਿਮਾਰੀਆਂ।

ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥

ਕਿੰਨਾਂ ਔਖਾ  ਬਾਜ਼ ਉੱਡਦੇ ਨੂੰ ਸੱਟਣਾ।

ਬੜਾ ਮਹਿੰਗਾ ਨਾਮ ਜੱਗ ਉੱਤੇ ਖੱਟਣਾ।

ਕਿੰਨਾਂ ਸੌਖਾ ਘਰ ਵੱਸਦੇ ਨੂੰ ਪੱਟਣਾ।

ਖੜਕ ਗਈਆਂ ਨੇ ਕਨੂੰਨ ਦੀਆਂ ਬਾਰੀਆਂ।

ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥

ਕੀ ਮਾਂ ਦਾ ਪੁੱਤ ਸੌਖਾ ਮੌਤ ਵੱਲੇ ਝੋਕਣਾ।

ਕਿੰਨਾਂ ਸੌਖਾ ਫਾਇਰ ਹਿੱਕ ਵਿੱਚ ਠੋਕਣਾ।

ਕਿੰਨਾਂ ਔਖਾ ਹੋ ਗਿਆ ਸਭ ਰੋਕਣਾ।

ਬੰਦੇ ਵਿੱਚੋ ਬੰਦਾ ਲਾ ਗਿਆ ਉਡਾਰੀਆਂ।

ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥

ਪੰਜ-ਆਬ ਆਇਆ ਨਜ਼ਰਾਂ ਦੀ ਦਾਬ 'ਚ

ਨਿੱਤ ਰੋਜ਼ ਲਾਸ਼ਾਂ ਤਰਦੀਆਂ ਝੁਨਾਬ 'ਚ

ਦਮ ਦਿੱਸਦਾ ਨਹੀ 'ਸੱਤਿਆ' ਨਵਾਬ 'ਚ

ਤੇਰੇ ਹੱਥ ਹੁਣ ਡੋਰਾਂ ਰੱਬਾ ਸਾਰੀਆਂ।

ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥

📝 ਸੋਧ ਲਈ ਭੇਜੋ