ਇਹਦੇ ਵਰਗੀ ਹਸਤੀ, ਤੇ ਨਿੱਘ ਬੁੱਕਲ ਦੀ ,

ਦੁਨੀਆਂ ਦੀ ਕੋਈ ਸ਼ੈਅ, ਇਸਦੇ ਤੁੱਲ ਨਹੀਂ ਹੋਣੀ।

ਜਿਸਦੇ ਕਰਕੇ ਜੱਗ ਨੂੰ , ਰੱਬ ਨੂੰ , ਦੇਖਿਆ ਅਤੇ ਸਮਝਿਆ ਤੂੰ,

ਰੱਬ ਦਾ ਰੁਤਬਾ ਬਾਅਦ ਚ, ਪਹਿਲਾਂ ਮਾਂ ਖਲੋਣੀ।

ਦੁਨੀਆਂ ਦੀ ਏਸ ਚਕਾਚੌਂਧ ਤੇ ਡੁੱਲੀਂ ਨਾ,

ਇਸ ਮਮਤਾ ਦੀ ਮੂਰਤ ਨੂੰ  ਕਦੇ ਭੁੱਲੀਂ ਨਾ,

ਇੱਕ ਵਾਰੀ ਜੇ ਖੋ ਗਈ, ਮੁੜਕੇ ਨਹੀਂ ਥਿਆਉਂਣੀ।

ਤੂੰ ਪਹਿਲਾ ਅਮ੍ਰਿਤ, ਮਾਂ ਦੇ ਦੁੱਧ ਦਾ ਚੱਖਿਆ ਸੀ,

ਉਹਨੇ ਗਿੱਲੇ ਵਿੱਚ ਖ਼ੁਦ ਪੈ, ਤੂੰ ਸੁੱਕਾ ਰੱਖਿਆ ਸੀ,

ਲੱਖ ਮਾੜੀ ਸੰਤਾਨ ਦਾ ਵੀ, ਸਦਾ ਸੁੱਖ ਹੀ ਚਾਹੁੰਣੀ।

ਜਿੰਨਾ ਚਿਰ ਮਾਂ ਦੀ ਲੋਰੀ ਦੀ, ਤੂੰ ਕਦਰ ਨੀ ਪਾਉਣੀ,

"ਮੰਡੇਰ" ਦਾਵੇ ਨਾਲ ਕਹਿ ਸਕਦੈ, ਤੈਨੂੰ ਨੀਂਦ ਨੀ ਆਉਣੀ॥

📝 ਸੋਧ ਲਈ ਭੇਜੋ