ਉਹ ਜਿੱਥੇ ਹੋਵੇ ਸਾਝ ਪੁਰਾਣੀ!
ਉੱਥੇ ਨਿਗ੍ਹਾ ਨਾ ਰੱਖੀਏ ਕਾਣੀ!
ਬਣਕੇ ਯਾਰ ਯਾਰਾਂ ਦੇ ਡੂੰਘੇ
ਪਿੱਠ ਤੇ ਛੁਰਾ ਚਲਾਈਏ ਨਾ!
ਜਿੱਥੇ ਟੁੱਕ ਖਾ ਲਈਏ ਬੱਲਿਆ
ਮਾੜੀ ਅੱਖ ਤਕਾਈਏ ਨਾ!
ਲਾ ਕੇ ਦੋ ਲੰਡੂ ਜਿਹੇ ਹਾੜੇ!
ਦਿਲ ਦੇ ਭੇਦ ਨਾਂ ਦਈਏ ਗਾੜੇ!
ਬੰਦਾ ਬਿਨਾਂ ਪਰਖਿਆ ਕਦੇ ਵੀ
ਵਿੱਚ ਢਾਣੀ ਦੇ ਬਾਈਏ ਨਾ।
ਜਿੱਥੇ ਟੁੱਕ ਖਾ ਲਈਏ ਬੱਲਿਆ
ਮਾੜੀ ਅੱਖ ਤਕਾਈਏ ਨਾ!
ਦੁੱਧ ਦੀ ਰਾਖੀ ਆਪ ਹੀ ਕਰੀਏ।
ਨਾ ਅੱਖਾਂ ਮੀਚ ਕਿਸੇ ਤੇ ਵਰੀਏ।
ਜਦ ਧੀਆਂ ਹੋਣ ਜਵਾਨ
ਤੇ ਬਹੁਤੀ ਸਾਂਝ ਵਧਾਈਏ ਨਾ।
ਜਿੱਥੇ ਟੁੱਕ ਖਾ ਲਈਏ ਬੱਲਿਆ
ਮਾੜੀ ਅੱਖ ਤਕਾਈਏ ਨਾ!
ਨਾ ਬਹੁਤਾਂ ਧੀਂ ਨੂੰ ਲਾਡ ਲਡਾਈਏ।
ਪੁੱਤ ਨਾ ਪਰੇ ਵਿੱਚ ਵਡਿਆਈਏ।
ਦੁੱਧ ਤੇ ਪੁੱਤ ਕਦੋ ਕਦ ਉੱਬਲਣ
ਕਦੇ ਵੀ ਧੌਖਾ ਖਾਈਏ ਨਾ!
ਜਿੱਥੇ ਟੁੱਕ ਖਾ ਲਈਏ ਬੱਲਿਆ
ਮਾੜੀ ਅੱਖ ਤਕਾਈਏ ਨਾ!
ਬੰਦਾ ਜਿਊਂਦਾ ਮਰਿਆ ਝੂਠਾ!
ਨਾ ਵੇਚੀਏ ਗੈਰਤ ਵਾਲ ਠੂਠਾ!
ਬਹਿਕੇ ਭਰੀ ਪੰਚਾਇਤ 'ਚ ਸੱਤਿਆ
ਬਾਹਲੀ ਜਬਾਨ ਲੜਾਈਏ ਨਾ!
ਜਿੱਥੇ ਟੁੱਕ ਖਾ ਲਈਏ ਬੱਲਿਆ
ਮਾੜੀ ਅੱਖ ਤਕਾਈਏ ਨਾ!