ਜਦੋਂ ਗਲਤੀ ਨਾਲ
ਮੇਰੀ ਸੱਤ ਸਾਲ ਦੀ ਬੱਚੀ ਦੀ
ਕਾਪੀ 'ਤੇ
ਉਸਦੀ ਅਧਿਆਪਿਕਾ ਤੋਂ
ਗਲਤੀਆਂ ਦੀ ਸੁਧਾਈ ਨਾ ਹੋਈ
ਮੈਂ ਉਸਨੂੰ ਕਿਹਾ,
"ਬੇਟਾ ਇੰਝ ਨਹੀਂ, ਇੰਝ ਕਰ।"
ਉਸਨੇ ਉੱਤਰ ਦਿੱਤਾ
ਨਹੀਂ, ਮੰਮੀ ਜੀ।
ਮੇਰੇ ਮੈਡਮ ਗਲਤ ਨਹੀਂ ਲਿਖਾਉਂਦੇ।
ਸੱਚ ਜਾਣਿਉ
ਮੈਨੂੰ ਮੇਰੇ ਗੁਰੂ ਹੋਣ 'ਤੇ
ਬੜਾ ਮਾਣ ਮਹਿਸੂਸ ਹੋਇਆ
ਮੇਰਾ ਅਧਿਆਪਿਕਾ ਹੁੰਦੇ ਹੋਏ ਵੀ
ਉਸ ਨੇ ਆਪਣੀ ਅਧਿਆਪਿਕਾ
ਦੀ ਗੱਲ ਨੂੰ ਦਰੁਸਤ ਕਿਹਾ।