ਅਜੇ ਸੋਚ ਮਨੁੱਖ ਦੀ ਧੁੰਦਲੀ ਹੈ,

ਸਮਾਂ ਅਜੇ ਪੈਗੰਬਰਾਂ ਹਾਦੀਆਂ ਦਾ

ਪੁਛ ਕੁੱਤੇ ਦੀ ਸਿੱਧੀ ਤਾਂ ਹੋ ਸਕਦੀ, 

ਔਖਾ ਛੱਡਣਾ ਭੈੜੀਆਂ ਵਾਦੀਆਂ ਦਾ

ਨਫਰਤ-ਬਾਜ਼ਾਂ ਵਟਾਂਦਰਾ ਕਰ ਲਿਆ ਹੈ, 

ਪਹਿਲੇ ਹੱਥ ਸੀ ਮੁਲਕ-ਅਬਾਦੀਆਂ ਦਾ। 

ਪਾਕਿਸਤਾਨ ਦੇ ਹਾਕਮਾਂ ਹੱਦ ਕੀਤੀ, 

ਮਾਂਜਾ ਲਾਹਕੇ ਛੱਡਿਆ ਕਾਦੀਆਂ ਦਾ

📝 ਸੋਧ ਲਈ ਭੇਜੋ