ਤੂੰ ਲੋਰੀ ਦੀ ਉਂਗਲੀ ਲਾਇਆ, ਬਣ ਕੇ ਮੇਰੀ ਗੋਲੀ

ਵਿਚ ਜੁਆਨੀ ਪਿਆਰ ਸਿਖਾਇਆ, ਬਣ ਮੇਰੀ ਹਮਜੋਲੀ

ਅੱਜ ਮੈਂ ਤੇਰੇ ਗਲ ਦੇ ਵਿਚੋਂ ਮਸਾਂ ਲੁਹਾਈਆਂ ਲੀਰਾਂ

ਪਹਿਨ ਮੇਰੇ ਗੀਤਾਂ ਦਾ ਰੇਸ਼ਮ, ਤੂੰ ਮੇਰੀ ਮਾਂ-ਬੋਲੀ

📝 ਸੋਧ ਲਈ ਭੇਜੋ